Official Commemoration Portal (1577 - 2027) | Guru Nanak Dev University, Amritsar
All Events Lecture

ਅੰਮ੍ਰਿਤਸਰ ਦੀ ਸਾਹਿਤਕ ਵਿਰਾਸਤ

19 Oct 2026Conference Hall, Guru Nanak Bhawan, Guru Nanak Dev University, Amritsar

About This Event

ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਮਾਣਯੋਗ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਜੀ ਦੀ ਯੋਗ ਰਹਿਨੁਮਾਈ ਅਤੇ ਡਾ. ਮਨਜਿੰਦਰ ਸਿੰਘ (ਮੁਖੀ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਦੀ ਅਗਵਾਈ ਹੇਠ ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਅੰਮ੍ਰਿਤਸਰ ਦੇ 450 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ 'ਡਾ. ਗੋਪਾਲ ਸਿੰਘ ਪੁਰੀ ਯਾਦਗਾਰੀ ਭਾਸ਼ਣ' ਦਾ ਆਯੋਜਨ ਕੀਤਾ ਗਿਆ।

ਇਸ ਸਮਾਗਮ ਦਾ ਮੁੱਖ ਵਿਸ਼ਾ "ਅੰਮ੍ਰਿਤਸਰ ਦੀ ਸਾਹਿਤਕ ਵਿਰਾਸਤ" ਸੀ। ਮੁੱਖ ਵਕਤਾ ਵਜੋਂ ਪ੍ਰੋ. (ਡਾ.) ਹਰਜੀਤ ਸਿੰਘ ਗਿੱਲ (ਪ੍ਰੋਫੈਸਰ ਐਮੇਰੀਟਸ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ) ਨੇ ਆਪਣੇ ਵਿਚਾਰ ਸਾਂਝੇ ਕੀਤੇ।

ਆਰੰਭ ਵਿਚ ਸਮਾਗਮ ਦੇ ਮੁੱਖ ਪ੍ਰਬੰਧਕ ਪ੍ਰੋ. ਮਨਜਿੰਦਰ ਸਿੰਘ ਨੇ ਸਵਾਗਤੀ ਸ਼ਬਦਾਂ ਵਿਚ ਕਿਹਾ ਕਿ ਸ. ਗੋਪਾਲ ਸਿੰਘ ਪੁਰੀ ਵਿਗਿਆਨੀ ਹੋਣ ਦੇ ਬਾਵਜੂਦ ਵੀ ਆਪਣੀ ਪਤਨੀ ਸ੍ਰੀਮਤੀ ਕੈਲਾਸ਼ ਪੁਰੀ ਦੇ ਕਾਰਨ ਸਾਹਿਤ ਵਿਚ ਡੂੰਘੀ ਦਿਲਚਸਪੀ ਰੱਖਦੇ ਸਨ। ਇਹ ਭਾਸ਼ਣ ਉਹਨਾਂ ਦੇ ਇਸ ਸਾਹਿਤਕ ਸਮਰਪਣ ਦਾ ਹੀ ਲਖਾਇਕ ਹੈ।

ਆਪਣੇ ਪ੍ਰਧਾਨਗੀ: ਭਾਸ਼ਣ ਵਿਚ ਪ੍ਰੋ. (ਡਾ.) ਹਰਵਿੰਦਰ ਸਿੰਘ ਸੈਣੀ (ਡੀਨ, ਅਕਾਦਮਿਕ ਮਾਮਲੇ, ਗੁਰੂ ਨਾਨਕ ਦੇਵ ਯੂਨੀਵਰਸਿਟੀ) ਨੇ ਕਿਹਾ ਕਿ ਇਹ ਯਾਦਗਾਰੀ ਭਾਸ਼ਣ ਅੰਮ੍ਰਿਤਸਰ ਦੇ 450 ਸਾਲਾ ਸਥਾਪਨਾ ਦਿਵਸ ਦੇ ਮੌਕੇ ਉੱਤੇ ਮਨਾਏ ਜਾ ਰਹੇ ਜਸ਼ਨ ਦੀ ਹੀ ਅਗਲੀ ਲੜੀ ਹੈ। ਉਨ੍ਹਾਂ ਨੇ ਕਿਹਾ ਕਿ ਆਪਣੀ ਵਿਰਾਸਤ ਨੂੰ ਸਮਝਣਾ ਅਤੇ ਉਸਦੀ ਸਾਂਭ-ਸੰਭਾਲ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਸਾਡੀ ਪਛਾਣ ਦਾ ਇੱਕ ਅਨਿੱਖੜਵਾਂ ਅੰਗ ਹੈ। ਉਹਨਾਂ ਵਿਰਾਸਤ ਦੀ ਪੇਸ਼ਕਾਰੀ ਦੌਰਾਨ ਤੱਥਾਂ ਦੇ ਮਹੱਤਵ ਵੀ ਬਲ ਦਿੱਤਾ। ਉਹਨਾਂ ਕਿਹਾ ਕਿ ਅੱਜ ਦੇ ਦੌਰ ਵਿਚ ਅਜਿਹੀ ਵਿਰਾਸਤ ਸਿਰਜਣ ਦੀ ਜ਼ਰੂਰਤ ਹੈ ਜੋ ਲੰਮੇ ਸਮੇਂ ਤਕ ਆਪਣਾ ਵਜੂਦ ਕਾਇਮ ਰੱਖ ਸਕੇ।

ਇਸ ਉਪਰੰਤ ਮੁੱਖ ਵਕਤਾ ਵਜੋਂ ਪ੍ਰੋ. (ਡਾ.) ਹਰਜੀਤ ਸਿੰਘ ਗਿੱਲ (ਪ੍ਰੋਫੈਸਰ ਐਮੇਰੀਟਸ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ) ਨੇ ਕਿਹਾ ਕਿ ਅੰਮ੍ਰਿਤਸਰ ਦੀ ਸਾਹਿਤਕ ਵਿਰਾਸਤ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਮਹਾਨ ਗ੍ਰੰਥ ਦੀ ਸੰਪਾਦਨਾ ਵਿਚਲਾ ਸਿਸਟਮ ਵਿਸ਼ੇਸ਼ ਤੌਰ ਉੱਤੇ ਧਿਆਨ ਆਕਰਸ਼ਿਤ ਕਰਦਾ ਹੈ। ਇਸ ਤੋਂ ਅਗਲੇ ਕ੍ਰਮ ਵਿਚ ਭਾਈ ਵੀਰ ਸਿੰਘ ਦੀ ਸਾਹਿਤਕ ਪ੍ਰਤਿਭਾ ਅਤੇ ਖ਼ਾਲਸਾ ਕਾਲਜ ਦੀ ਸਥਾਪਨਾ ਵੀ ਮਹੱਤਵਪੂਰਣ ਕਿਰਦਾਰ ਨਿਭਾਉਂਦੇ ਹਨ। ਇਸ ਤੋਂ ਦਾਨਿਸ਼ਮੰਦੀ ਦੀ ਇਕ ਪਰੰਪਰਾ ਦਾ ਆਰੰਭ ਹੁੰਦਾ ਹੈ। ਇਸਦੇ ਅੰਤਰਗਤ ਡਾ. ਗੰਡਾ ਸਿੰਘ, ਪ੍ਰਿੰ. ਤੇਜਾ ਸਿੰਘ, ਡਾ. ਮੋਹਨ ਸਿੰਘ ਦੀਵਾਨਾ ਅਤੇ ਸੰਤ ਸਿੰਘ ਸੇਖੋਂ ਵਰਗੀਆਂ ਮੋਹਤਬਰ ਸ਼ਖ਼ਸੀਅਤਾਂ ਜਨਮ ਲੈਂਦੀਆਂ ਹਨ।

ਸਮਾਗਮ ਦੇ ਕੋਆਰਡੀਨੇਟਰ ਡਾ. ਬਲਜੀਤ ਕੌਰ ਰਿਆੜ (ਅਸਿਸਟੈਂਟ ਪ੍ਰੋਫੈਸਰ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ) ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੀਤੇ ਤੋਂ ਸਿੱਖ ਕੇ ਅਤੇ ਅਮੀਰ ਵਿਰਾਸਤ ਨੂੰ ਸੰਭਾਲ ਕੇ ਅਸੀਂ ਖੋਜ ਅਤੇ ਸਿਰਜਨਾ ਰਾਹੀਂ ਅੱਗੇ ਵਧਦੇ ਹਾਂ ਜਿੱਥੇ ਸਹਿਯੋਗ, ਸੰਵਾਦ ਅਤੇ ਸਪੱਸ਼ਟ ਨਜ਼ਰੀਆ ਮਿਲ ਕੇ ਜੀਵਨ ਦਾ ਪ੍ਰਯੋਜਨ ਤੈਅ ਕਰਦੇ ਹਨ।

ਮੰਚ ਸੰਚਾਲਨ ਦੀ ਭੂਮਿਕਾ ਡਾ. ਰਾਜਵਿੰਦਰ ਕੌਰ ਨੇ ਬਾਖ਼ੂਬੀ ਨਿਭਾਈ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ, ਖੋਜਾਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ।

ਹਾਜ਼ਰ ਸਰੋਤਿਆਂ ਵਿੱਚ ਡਾ. ਮੇਘਾ ਸਲਵਾਨ, ਡਾ. ਹਰਿੰਦਰ ਕੌਰ ਸੋਹਲ, ਡਾ. ਸਿਮਰਨਜੀਤ ਸਿੰਘ, ਡਾ. ਅਮਰਜੀਤ ਸਿੰਘ, ਡਾ. ਮੁਹੱਬਤ ਸਿੰਘ, ਡਾ. ਵਿਸ਼ਾਲ ਭਾਰਦਵਾਜ, ਡਾ. ਹਸਨ ਰੇਹਾਨ, ਸ੍ਰੀ ਪ੍ਰਵੀਨ ਪੁਰੀ, ਡਾ. ਕੰਵਲਜੀਤ ਕੌਰ, ਡਾ. ਜਸਪਾਲ ਸਿੰਘ, ਡਾ. ਹਰਿੰਦਰ ਸਿੰਘ ਤੁੜ, ਡਾ. ਕੰਵਲਦੀਪ ਕੌਰ, ਡਾ. ਸੁਖਪ੍ਰੀਤ ਕੌਰ, ਡਾ. ਚੰਦਨਪ੍ਰੀਤ ਸਿੰਘ ਅਤੇ ਡਾ. ਅੰਜੂ ਬਾਲਾ ਵੀ ਇਸ ਸਮਾਗਮ ਵਿੱਚ ਮੌਜੂਦ ਸਨ।

Organizer

Dr. Baljit Kaur Riar
Coordinator
Dr. Hardeep Singh Saini
Chairperson
Dean Academic Affairs, Guru Nanak Dev University
Dr. Manjinder Singh
Chief Organizer
Head, School of Punjabi Studies
Prof.(Dr.) Harjeet Singh Gill
Keynote Speaker
Professor Emeritus, Jawaharlal Nehru University

Media Gallery